11:16 pm - Thursday August 22, 2019

Bhai Satvinder Singh and Harvinder Singh Ji Mere Ram Ji Tu Prabh 2012

Listen Melodious Gurbani Kirtan at Gurdwara Bangla Sahib by Bhai Satvinder Singh and Harvinder Singh Ji on June 13, 2012 at Gurudwara Bangla Sahib New Delhi.Mere Ram Ji Tu Prabh sung by Bhai Satvinder Singh Ji and Bhai Harvinder Singh Ji

ਸੂਹੀ ਮਹਲਾ ੫ ॥
ਸਗਲ ਤਿਆਗਿ ਗੁਰ ਸਰਣੀ ਆਇਆ; ਰਾਖਹੁ ਰਾਖਨਹਾਰੇ ॥
ਜਿਤੁ ਤੂ ਲਾਵਹਿ ਤਿਤੁ ਹਮ ਲਾਗਹ; ਕਿਆ ਏਹਿ ਜੰਤ ਵਿਚਾਰੇ? ॥੧॥
ਮੇਰੇ ਰਾਮ ਜੀ! ਤੂੰ ਪ੍ਰਭ ਅੰਤਰਜਾਮੀ ॥
ਕਰਿ ਕਿਰਪਾ ਗੁਰਦੇਵ ਦਇਆਲਾ; ਗੁਣ ਗਾਵਾ ਨਿਤ ਸੁਆਮੀ ॥੧॥ ਰਹਾਉ ॥
ਆਠ ਪਹਰ ਪ੍ਰਭੁ ਅਪਨਾ ਧਿਆਈਐ; ਗੁਰ ਪ੍ਰਸਾਦਿ ਭਉ ਤਰੀਐ ॥
ਆਪੁ ਤਿਆਗਿ, ਹੋਈਐ ਸਭ ਰੇਣਾ; ਜੀਵਤਿਆ ਇਉ ਮਰੀਐ ॥੨॥
ਸਫਲ ਜਨਮੁ ਤਿਸ ਕਾ ਜਗ ਭੀਤਰਿ; ਸਾਧਸੰਗਿ ਨਾਉ ਜਾਪੇ ॥
ਸਗਲ ਮਨੋਰਥ ਤਿਸ ਕੇ ਪੂਰਨ; ਜਿਸੁ ਦਇਆ ਕਰੇ ਪ੍ਰਭੁ ਆਪੇ ॥੩॥
ਦੀਨ ਦਇਆਲ ਕ੍ਰਿਪਾਲ ਪ੍ਰਭ ਸੁਆਮੀ! ਤੇਰੀ ਸਰਣਿ ਦਇਆਲਾ ॥
ਕਰਿ ਕਿਰਪਾ ਅਪਨਾ ਨਾਮੁ ਦੀਜੈ; ਨਾਨਕ ਸਾਧ ਰਵਾਲਾ ॥੪॥

Share this with your friends: